ਮੈਨੂੰ ਪੰਜਾਬੀ ਨਾਲ ਇਸ਼ਕ ਐ। ਮੇਰੇ ਸਾਹ ਪੰਜਾਬੀ ਨਾਲ ਚਲਦੇ ਨੇ। ਮੈਂ ਜਿਉਂਦਾ ਹੀ ਪੰਜਾਬੀ ਦੇ ਸਿਰ ‘ਤੇ ਪਿਆਂ। ਇਹੀ ਮੈਨੂੰ ਰੋਟੀ ਦਿੰਦੀ ਐ ਤੇ ਇਹੀ ਜ਼ਿੰਦਗੀ ਦਾ ਮਕਸਦ…
ਉਂਝ ਨਾ ਮੈਨੂੰ ਹੋਰ ਭਾਸ਼ਾਵਾਂ ਸਿੱਖਣ ਤੋਂ ਗੁਰੇਜ਼ ਐ ਤੇ ਨਾ ਬੋਲਣ ਤੋਂ ਤੇ ਨਾ ਹੀ ਲਿਖਣ-ਪੜ੍ਹਨ ਤੋਂ, ਪਰ ਪਹਿਲ ਹਮੇਸ਼ਾ ਪੰਜਾਬੀ ਦੀ ਐ। ਡੇਢ ਦਹਾਕੇ ਲੰਮੇ ਪੱਤਰਕਾਰੀ ਦੇ ਸਫ਼ਰ ਵਿਚ ਮੈਂ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਦੇ ਅਖ਼ਬਾਰਾਂ ‘ਚ ਕੰਮ ਕੀਤੈ ਅਤੇ ਅਪਰਾਧਿਕ ਘਟਨਾਵਾਂ ਨੂੰ ਛੱਡ ਕੇ ਹਰ ਵਿਸ਼ੇ ਤੇ ਪੱਤਰਕਾਰੀ ਕੀਤੀ ਹੈ।
ਕੌਮਾਂਤਰੀ, ਕੌਮੀ, ਸੂਬਾਈ, ਸਥਾਨਕ ਸ਼ਹਿਰਾਂ, ਕਸਬਿਆਂ ਦੀ ਪਿੰਡਾਂ, ਸਿਆਸਤ, ਸਭਿਆਚਾਰ, ਸਾਹਿਤ, ਕਲਾ, ਸੰਗੀਤ ਵਿਚ ਮੇਰੀ ਡੂੰਘੀ ਦਿਲਚਸਪੀ ਰਹੀ ਹੈ। ਸਿੱਖਿਆ, ਵਪਾਰ, ਲੋਕ-ਸੇਵਾਵਾਂ, ਮਨੁੱਖੀ ਅਧਿਕਾਰਾਂ, ਬੋਲਣ ਦੀ ਆਜ਼ਾਦੀ ਸਮੇਤ ਹਰ ਵਿਸ਼ੇ ਨੂੰ ਮੈਂ ਆਪਣੀ ਪੱਤਰਕਾਰੀ ਰਾਹੀਂ ਛੋਹਿਆ ਹੈ। ਮੇਰਾ ਸਭ ਤੋਂ ਪਸੰਦੀਦਾ ਵਿਸ਼ਾ ਕਲਾ, ਸਾਹਿਤ ਅਤੇ ਭਾਸ਼ਾ ਰਿਹਾ ਹੈ।
ਮੈਂ ਹਰ ਭਾਸ਼ਾ ਦੇ ਸਾਹਿਤ ਨੂੰ ਮਾਣਦਾ ਅਤੇ ਉਸ ਵਿਚੋਂ ਆਪਣੀ ਮਾਂ-ਬੋਲੀ ਦੇ ਹਿੱਤ ਲਈ ਲੋੜੀਂਦਾ ਮਸਾਲਾ ਲੱਭਦਾ ਹਾਂ। ਕੁਝ ਕੁ ਸਾਲ ਪਹਿਲਾਂ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਨਾਲ ਸੁਮੇਲ ਦੇ ਵਿਸ਼ੇ ਨੇ ਮੈਨੂੰ ਬਹੁਤ ਅਚੰਭਿਤ ਕੀਤਾ ਅਤੇ ਅੱਜ ਜੋ ਕੁਝ ਵੀ ਇਸ ਮੰਚ ਤੇ ਤੁਹਾਡੇ ਸਾਹਮਣੇ ਹੈ, ਇਹ ਉਸੇ ਦਿਲਚਸਪੀ ਦਾ ਨਤੀਜਾ ਹੈ। ਕਵਿਤਾ, ਗੀਤ, ਵਿਅੰਗ, ਸਮੀਖਿਆ, ਅਲੋਚਨਾ ਅਤੇ ਸੰਪਾਦਨ ਮੇਰੇ ਸਾਹਿਤਕ ਸ਼ੌਂਕ ਵੀ ਹਨ ਅਤੇ ਰੁਝੇਵੇਂ ਵੀ…
ਉਂਝ ਪੇਸ਼ੇ ਵੱਜੋਂ ਫ਼ਿਲਮਾਂ, ਟੈਲੀਵਿਜ਼ਨ ਦੀਆਂ ਪਟਕਥਾਵਾਂ ਲਿਖਦਾਂ ਹਾਂ, ਕਿਤਾਬਾਂ ਦਾ ਅਨੁਵਾਦ ਕਰਦਾ ਹਾਂ, ਪਰ ਮੇਰੀ ਦਿਲਚਸਪੀ ਹਮੇਸ਼ਾ ਪ੍ਰਿੰਟ-ਮੀਡੀਏ ਵਿਚ ਰਹੀ ਹੈ ਅਤੇ ਮੈਂਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਮੈਂ ਛਪੇ ਜਾਂ ਲਿਖੇ ਹੋਏ ਅੱਖਰਾਂ ਤੋਂ ਜਿਆਦਾ ਕਿਸੇ ਚੀਜ਼ ਦੇ ਨੇੜੇ ਨਹੀਂ ਹੋ ਸਕਦਾ।
ਵੈਸੇ ਮੇਰੇ ਸੁਪਨਿਆਂ ਦੇ ਆਕਾਸ਼ ਵਿਚ ਵੱਡਾ ਪਰਦਾ ਵੀ ਸ਼ਾਮਿਲ ਹੈ ਅਤੇ ਇਸ ਰਾਹੀਂ ਆਪਣੀ ਗੱਲ ਕਹਿਣ ਦੀ ਤਮੰਨਾ ਵੀ… ਇਸ ਬਾਰੇ ਵੀ ਕੰਮ ਜਾਰੀ ਹੈ…
ਬੀਜ ਕਦੋਂ ਬਿਰਖ ਬਣਦਾ ਹੈ, ਇਹ ਸਮਾਂ ਦੱਸੇਗਾ।
ਫ਼ਿਲਫਾਲ ਮੈਂ ਆਪਣੇ ਆਪ ਬਾਰੇ ਇੰਨਾਂ ਜਾਣ ਲੈਣਾ ਹੀ ਕਾਫ਼ੀ ਸਮਝਦਾ ਹਾਂ।
ਜੱਦੀ-ਸ਼ਹਿਰ
ਲੁਧਿਆਣਾ
ਕਰਮ ਭੂਮੀ
ਪੰਜਾਬ । ਦਿੱਲੀ । ਮੁੰਬਈ
ਭਾਸ਼ਾਈ ਦਖ਼ਲਅੰਦਾਜ਼ੀ
ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਿਚ
ਪੱਤਰਕਾਰੀ
ਜ਼ੋਰਦਾਰ ਟਾਈਮਜ਼
ਜਸਟ ਪੰਜਾਬੀ । www.justpanjabi.com
ਸਾਹਿਤਕ ਪੱਤਰਕਾਰੀ
ਲਫ਼ਜ਼ਾਂ ਦਾ ਪੁਲ । www.lafzandapul.com
ਸਾਹਿਤਕ ਦਖਲਅੰਦਾਜ਼ੀ
ਕਵਿਤਾ, ਕਹਾਣੀ, ਵਿਅੰਗ, ਲੇਖ, ਅਲੋਚਨਾ, ਸੰਪਾਦਨ
ਪੱਤਰਕਾਰੀ ਪੈਂਤੜੇਬਾਜ਼ੀ
ਸੰਨ 2000 ਤੋਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਸਿਆਸੀ, ਸਾਮਾਜਿਕ, ਸਭਿਆਚਾਰਕ, ਕਲਾ-ਮਨੋਰੰਜਨ ਵਿਸ਼ਿਆਂ ਤੇ ਟਿੱਪਣੀਕਾਰੀ
ਪੱਤਰਕਾਰੀ ਦਾ ਸਫ਼ਰ
ਪੰਜਾਬੀ ਅਖ਼ਬਾਰ
ਅਕਾਲੀ ਪਤ੍ਰਕਾ
ਚੜ੍ਹਦੀ ਕਲਾ
ਜੱਗ ਬਾਣੀ
ਸਪੋਕਸਮੈਨ
ਅਜੀਤ
ਹਿੰਦੀ ਅਖ਼ਬਾਰ
ਅਮਰ ਉਜਾਲਾ
ਪੰਜਾਬ ਕੇਸਰੀ
ਦੈਨਿਕ ਭਾਸਕਰ
ਕਿਤਾਬਾਂ
ਕਾਵਿ-ਸੰਗ੍ਰਹਿ
ਨੰਗੀ ਚੁੱਪ (2016)
(ਸੰਨ 2000 ਤੋ 2016 ਵਿਚਾਲੇ ਲਿਖੀਆਂ ਖੁੱਲ੍ਹੀਆਂ ਕਵਿਤਾਵਾਂ ਦਾ ਸੰਗ੍ਰਹਿ)
ਪ੍ਰਕਾਸ਼ਕ: ਡਰੀਮਜ਼ ਪਬਲੀਕੇਸ਼ਨ, ਲੁਧਿਆਣਾ
ਅਨੁਵਾਦ
ਅੰਗਰੇਜ਼ੀ ਤੋਂ ਪੰਜਾਬੀ
ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇਤਿਹਾਸ
ਮੂਲ ਲੇਖਕ: ਡਾ. ਗੰਡਾ ਸਿੰਘ
ਪ੍ਰਕਾਸ਼ਕ: ਖ਼ਾਲਸਾ ਕਾਲਜ, ਅੰਮ੍ਰਿਤਸਰ
ਅੰਧਕਾਰ ਯੁੱਗ (2021)
ਮੂਲ ਲੇਖਕ: ਸ਼ਸ਼ੀ ਥਰੂਰ
ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ
ਮੰਚ ਦੇ ਪਿੱਛੇ ਤੋਂ (2021)
ਮੂਲ ਲੇਖਕ: ਮੌਂਟੇਕ ਸਿੰਘ ਆਹਲੂਵਾਲੀਆ (ਸਵੈ-ਜੀਵਨੀ)
ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ
ਸਾਰਾਗੜ੍ਹੀ ਅਤੇ ਸਮਾਣਾ ਦੇ ਮੋਰਚੇ (2018)
ਮੂਲ ਲੇਖਕ: ਕੈਪਟਨ ਅਮਰਿੰਦਰ ਸਿੰਘ
ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ
ਮਨਮੋਹਨ ਅਤੇ ਗੁਰਸ਼ਨ: ਇਕ ਅਣਕਹੀ ਦਾਸਤਾਨ (2017)
(ਸਾਬਕਾ ਪ੍ਰਧਾਨ-ਮੰਤਰੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਜੀਵਨੀ)
ਮੂਲ ਲੇਖਕ: ਦਮਨ ਸਿੰਘ
ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ
ਦਾਸਤਾਨ-ਏ-1857
ਮੂਲ ਲੇਖਕ: ਤਜਿੰਦਰ ਸਿੰਘ ਵਾਲੀਆ
ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ
ਮੂਲ ਲੇਖਕ: ਖ਼ੁਸ਼ਵੰਤ ਸਿੰਘ
ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ
ਮੂਲ ਲੇਖਕ: ਅਨੂਪ ਸਿੰਘ ਸੰਧੂ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਲੁਧਿਆਣਾ।
ਪੰਜਾਬੀ ਤੋਂ ਹਿੰਦੀ
ਨਸ਼ੇ ਮੇਂ ਡੂਬੇ ਮਿਰਜ਼ੇ ਕੀ, ਮੈਂ ਸਾਹਿਬਾ ਨਹੀਂ (ਛਪਾਈ ਅਧੀਨ)
ਮੂਲ ਲੇਖਕ: ਡਾ. ਜਸਵਿੰਦਰ ਸਿੰਘ ਗਾਂਧੀ
ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ
ਖੋਜਕਾਰੀ
ਬਤੌਰ, ਮੌਖਿਕ ਇਤਿਹਾਸ ਖੋਜਾਰਥੀ, 1947 ਪਾਰਟੀਸ਼ਨ ਆਰਕਾਈਵ ਸੰਸਥਾ ਲਈ 1947 ਨੂੰ ਹੱਡੀਂ ਹੰਢਾਉਣ ਵਾਲੇ 60 ਬਜ਼ੁਰਗਾਂ ਦੀਆਂ ਦਾਸਤਾਨਾਂ ਰਿਕਾਰਡ ਕੀਤੀਆਂ।
ਫ਼ਿਲਮੀ ਸਫ਼ਰ
ਬਤੌਰ ਗੀਤਕਾਰ
ਗੀਤ: ਫਤਿਹ
ਫ਼ਿਲਮ: ਬਿੱਕਰ ਬਾਈ ਸੈਂਟੀਮੈਂਟਲ (2013)
ਗਾਇਕ: ਜੇਐਸਐਲ। ਬਾਦਸ਼ਾਹ । ਬਲਜਿੰਦਰ ਸਿੰਘ ਮਹੰਤ
ਸੰਗੀਤ: ਜੇਐਸਐਲ
ਸਹਿ-ਗੀਤਕਾਰ: ਇੱਕਾ
ਗੀਤ: ਅੰਡੀ ਮੰਡੀ ਸ਼ੰਡੀ
ਫ਼ਿਲਮ: ਬਿੱਕਰ ਬਾਈ ਸੈਂਟੀਮੈਂਟਲ (2013)
ਗਾਇਕ: ਜੇਐਸਐਲ। ਇੱਕਾ
ਸੰਗੀਤ: ਜੇਐਸਐਲ
ਸਹਿ-ਗੀਤਕਾਰ: ਇੱਕਾ
ਗੀਤ: ਕੋਲ ਕਿਨਾਰੇ
ਫ਼ਿਲਮ: ਮੁਖ਼ਤਿਆਰ ਚੱਢਾ (2015)
ਗਾਇਕ: ਦਿਲਜੀਤ ਦੋਸਾਂਝ
ਸੰਗੀਤ: ਜੇਐਸਐਲ
ਸੰਗੀਤ ਐਲਬਮ/ਵੀਡਿਉ
ਗੀਤ: ਪਾਣੀ (2015)
ਗਾਇਕਾ: ਮਿਸ ਪੂਜਾ
ਸੰਗੀਤ: ਜੇਐਸਐਲ
ਵੀਡਿਉ ਨਿਰਦੇਸ਼ਕ: ਪ੍ਰਮੋਦ ਸ਼ਰਮਾ ਰਾਣਾ
ਕੰਪਨੀ: ਟਾਹਲੀਵੁੱਡ ਰਿਕਾਡਜ਼
ਬਤੌਰ ਸਕ੍ਰਿਪਟ ਲੇਖਕ
ਅ ਡ੍ਰੌਪ ਆਫ਼ ਹੋਪ: ਬੂੰਦ-ਬੂੰਦ ਸਿੰਜਾਈ ਬਾਰੇ ਇਕ ਹਿੰਦੀ ਦਸਤਾਵੇਜ਼ੀ ਫ਼ਿਲਮ, ਕ੍ਰਿਸ਼ੀ ਦਰਸ਼ਨ ਪ੍ਰੋਗਰਾਮ, ਡੀਡੀ ਨੈਸ਼ਨਲ
ਕੈਨੋਪੀ ਮੈਨੇਜਮੈਂਟ: ਛੱਤਰੀ ਖੇਤੀ ਬਾਰੇ ਇਕ ਹਿੰਦੀ ਦਸਤਾਵੇਜ਼ੀ ਫ਼ਿਲਮ, ਕ੍ਰਿਸ਼ੀ ਦਰਸ਼ਨ ਪ੍ਰੋਗਰਾਮ, ਡੀਡੀ ਨੈਸ਼ਨਲ
ਬਤੌਰ ਫ਼ਿਲਮ ਆਲੋਚਕ
2006 ਤੋਂ ਲੈ ਕੇ ਹੁਣ ਤੱਕ ਆਈਆਂ 125 ਤੋ ਵੱਧ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਫ਼ਿਲਮਾਂ ਦੀਆਂ ਸਮੀਖਿਆਵਾਂ ਲਿਖੀਆਂ/ਰਿਕਾਰਡ ਕੀਤੀਆਂ।
ਇੰਟਰਵਿਯੂ/ਮੁਲਾਕਾਤਾਂ
ਹਿੰਦੀ ਅਤੇ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਦੇ ਸੈਂਕੜੇ ਇੰਟਰਵਿਯੂ ਲਿਖੇ/ਰਿਕਾਰਡ ਕੀਤੇ।
ਟੈਲੀਵਿਜ਼ਨ ਦਾ ਸਫ਼ਰ
ਪੰਜਾਬੀ ਮਨੋਰੰਜਨ ਚੈਨਲ ਪੀਟੀਸੀ ਪੰਜਾਬੀ ਲਈ ਬਤੌਰ ਸਕ੍ਰਿਪਟ ਲੇਖਕ/ਕੰਟੈਂਟ ਪ੍ਰੋਡਿਊਸਰ, ਦਿੱਲੀ ਸਟੂਡਿਉ (2008-2015)
ਟੀਵੀ ਪ੍ਰੋਗਰਾਮ/ਸ਼ੋਅ
ਬਤੌਰ ਸਕ੍ਰਿਪਟ ਲੇਖਕ
ਪ੍ਰੀਤੋ ਟੌਪ 10 {ਪੰਜਾਬੀ ਦੇ ਹਫ਼ਤਾਵਾਰੀ ਟੌਪ ਦਸ ਗੀਤਾਂ ਵਾਲਾ ਕਾਮੇਡੀ ਸ਼ੋਅ । 150 ਐਪੀਸੋਡ}, ਪੀਟੀਸੀ ਪੰਜਾਬੀ
ਕਰਟੇਨ ਰੇਜ਼ਰ: ਪੀਟੀਸੀ ਪੰਜਾਬੀ ਫ਼ਿਲਮ ਐਵਾਰਡਜ਼ (2008-2015)
ਕਰਟੇਨ ਰੇਜ਼ਰ: ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡਜ਼ (2008-2015)
ਕਰਟੇਨ ਰੇਜ਼ਰ: ਮਿਸ ਪੀਟੀਸੀ ਪੰਜਾਬੀ (2008-2015)
ਕਰਟੇਨ ਰੇਜ਼ਰ: ਮਾਸਟਰਜ਼
ਗਾਵਹੁ ਸੱਚੀ ਬਾਣੀ (ਸੀਜ਼ਨ 1)
ਪੀਟੀਸੀ ਸੂਪਰ ਸਟਾਰ
ਪੀਟੀਸੀ ਸ਼ੋਅਕੇਸ
ਪੀਟੀਸੀ ਸਪੌਟਲਾਈਟ
ਪੀਟੀਸੀ ਫ਼ਰਸਟ ਲੁੱਕ
ਟੈਲੀਵਿਜ਼ਨ ਲਈ ਲਿਖੇ ਗੀਤ
ਪਿੰਡ ਦੀਆਂ ਗਲੀਆਂ ਸ਼ੋਅ ਲਈ ਟਾਈਟਲ ਗੀਤ (ਗਾਇਕ ਰੌਸ਼ਨ ਪ੍ਰਿੰਸ) । ਪੀਟੀਸੀ ਪੰਜਾਬੀ
ਪ੍ਰੀਤ ਟੌਪ 10 ਲਈ ਟਾਈਟਲ ਗੀਤ । ਪੀਟੀਸੀ ਪੰਜਾਬੀ
ਵਾਇਸ ਆਫ਼ ਪੰਜਾਬ (ਸੀਜ਼ਨ 2) ਦੇ ਫ਼ਾਈਨਲਿਸਟਾਂ ਵਾਸਤੇ ਥੀਮ ਗੀਤ । ਪੀਟੀਸੀ ਪੰਜਾਬੀ
(ਗਾਇਕ: ਕੌਰ ਬੀ, ਕਰਨ ਸੈਂਹਬੀ ਸਮੇਤ 10 ਫ਼ਾਈਨਲਿਸਟਸ)
ਕਾਲਮਨਵੀਸੀ ਦਾ ਸਫ਼ਰ
ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਹੇਠ ਲਿਖੇ ਅਖ਼ਬਾਰਾਂ ਵਿਚ ਲੇਖ ਲਗਾਤਾਰ ਛਪਦੇ ਰਹਿੰਦੇ ਹਨ
ਨਿਊਜ਼ ਲਾਉਂਡਰੀ
ਦੈਨਿਕ ਭਾਸਕਰ
ਪੰਜਾਬੀ ਟ੍ਰਿਬਿਊਨ
ਅਜੀਤ
ਜੱਗ ਬਾਣੀ
ਨਵਾਂ ਜ਼ਮਾਨਾ
ਸਾਹਿਤਕ ਰਚਨਾਵਾਂ/ਪੱਤਰਕਾਰੀ
ਅੱਖਰ । ਹੁਣ । ਰਾਗ਼ । ਆਬਰੂ । ਸਿਰਜਣਾ । ਆਰੰਭ
ਕਹਾਣੀਆਂ
ਪੰਜਾਬੀ
ਉਡਾਣ (ਸਿਰਜਣਾ 2014)
ਏਂਜਲ (ਪ੍ਰਵਚਨ 2015)
ਖੋਜ-ਪੱਤਰ
(ਸਮਲਿੰਗੀਆਂ ਬਾਰੇ ਪੰਜਾਬੀ ਵਿਚ ਲਿਖਿਆ ਪਹਿਲਾ ਖੋਜ ਪੱਤਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਾਸ਼ੀਆਗਤ ਸਮੂਹਾਂ ਬਾਰੇ ਹੋਏ ਕੌਮੀ ਸੈਮੀਨਾਰ ਵਿਚ ਪੇਸ਼ ਕੀਤਾ ਗਿਆ।
ਸੰਸਥਾਈ ਮੋਹਰਾਂ
ਆਲ ਇੰਡੀਆ ਰੇਡੀਉ ਦਾ ਮੰਜ਼ੂਰਸ਼ੁਦਾ ਰੇਡੀਉ ਅਨਾਊਂਸਰ
ਮੈਂਬਰ, ਸਕਰੀਨ ਰਾਈਟਰਜ਼ ਐਸੋਸੀਏਸ਼ਨ, ਮੁੰਬਈ
ਮੈਂਬਰ ਇੰਡੀਅਨ ਪ੍ਰੋਫਾਰਮਿੰਗ ਰਾਈਟਸ ਸੁਸਾਇਟੀ, ਮੁੰਬਈ
ਮੈਂਬਰ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬ
ਵਿੱਦਿਅਕ ਸਫ਼ਰ
ਬੈਚਲਰ ਆਫ਼ ਕਮਰਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਮਾਸਟਰਜ਼ ਇਨ ਮਾਸ ਕਮਿਊਨਿਕੇਸ਼ਨ ਐਂਡ ਜਰਨਲਿਜ਼ਮ (ਐਮ. ਏ. ਪੱਤਰਕਾਰੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਐਮ. ਫ਼ਿਲ. ਅਨੁਰਾਗ ਕਸ਼ਅਪ ਦੇ ਸਿਨੇਮਾ ਦਾ ਵਿਸ਼ਾਗਤ ਤੇ ਸ਼ੈਲੀਗਤ ਅਧਿਐਨ, ਪੱਤਰਕਾਰੀ ਤੇ ਜਨਸੰਚਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੀਐਚਡੀ, ਫ਼ਿਲਮੀ ਪਰਦੇ ‘ਤੇ ਸੰਵੇਦਨਸ਼ੀਲਤਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਉਰੂਦ ਆਮੋਜ਼, ਭਾਸ਼ਾ ਵਿਭਾਗ, ਪੰਜਾਬ
Leave a Reply