Libertarian Theory in Punjabi | ਉਦਾਰਵਾਦੀ ਸਿਧਾਂਤ

Libertarian Theory in Punjabi | ਉਦਾਰਵਾਦੀ ਸਿਧਾਂਤ

ਲਿਬਰਟੇਰੀਅਨ ਥਿਊਰੀ ਨੂੰ ਪੰਜਾਬੀ ਵਿਚ ਉਦਾਰਵਾਦੀ ਜਾਂ ਸੁਤੰਤਰਤਾਵਾਦੀ ਸਿਧਾਂਤ ਕਿਹਾ ਜਾਂਦਾ ਹੈ।  ਇਹ “ਪ੍ਰੈੱਸ ਦੇ ਆਦਰਸ਼ ਸਿਧਾਂਤਾਂ” ਵਿੱਚੋਂ ਇੱਕ ਹੈ। ਸਿਧਾਂਤ ਜੋ ਮੂਲ ਰੂਪ ਵਿੱਚ ਯੂਰਪ ਵਿੱਚ 16ਵੀਂ ਸਦੀ ਦੇ ਸੁਤੰਤਰਤਾਵਾਦੀ ਵਿਚਾਰਾਂ ਤੋਂ ਆਇਆ ਹੈ। ਸੁਤੰਤਰਤਾਵਾਦੀ ਸਿਧਾਂਤਕਾਰ ਤਾਨਾਸ਼ਾਹੀ ਵਿਚਾਰਾਂ ਦੇ ਵਿਰੁੱਧ ਹਨ। ਅੰਤਰਰਾਸ਼ਟਰੀ ਵਪਾਰ ਅਤੇ ਸ਼ਹਿਰੀਕਰਨ ਪੇਂਡੂ ਕੁਲੀਨ ਵਰਗ ਦੀ ਸ਼ਕਤੀ ਨੂੰ ਕਮਜ਼ੋਰ ਕਰਦਾ ਹੈ।  ਇਸ ਨਾਲ ਵੱਖ-ਵੱਖ ਸਮਾਜਿਕ ਅੰਦੋਲਨ ਉਭਰਦੇ ਹਨ।  ਜਿਵੇਂ 2020 ਵਿਚ ਕਿਸਾਨੀ ਅੰਦੋਲਨ ਹੋਇਆ ਹੈ।  ਜਿਸ ਵਿੱਚ ਕਈ ਸੁਧਾਰ ਸ਼ਾਮਲ ਹਨ, ਜੋ ਵਿਅਕਤੀ ਦੀ ਆਜ਼ਾਦੀ ਅਤੇ ਉਹਨਾਂ ਦੇ ਆਪਣੇ ਜੀਵਨ ਅਤੇ ਸੁਤੰਤਰ ਵਿਚਾਰਾਂ ਦੀ ਮੰਗ ਕਰਦੇ ਹਨ। ਉਦਾਰਵਾਦ ਦਾ ਅਰਥ ਹੈ ਸੂਚਨਾ ਗਿਆਨ ਅਤੇ ਗਿਆਨ ਸ਼ਕਤੀ। ਸੁਤੰਤਰਤਾਵਾਦ ਦਾ ਸਿਧਾਂਤ ਕਿਸੇ ਵੀ ਅਥਾਰਟੀ (ਸਰਕਾਰ) ਜਾਂ ਕਿਸੇ ਕੰਟਰੋਲ ਜਾਂ ਸੈਂਸਰਸ਼ਿਪ ਤੋਂ ਮੁਕਤ ਹੈ। ਸੁਤੰਤਰਤਾਵਾਦ ਵਿਅਕਤੀਵਾਦ ਅਤੇ ਸੀਮਤ (ਲਿਮਿਟਡ) ਸਰਕਾਰੀ ਨਿਯੰਤਰਨ (ਕੰਟਰੋਲ) ਦਾ ਇੱਕ ਵਿਚਾਰ ਹੈ ਜੋ ਕਿਸੇ ਹੋਰ ਲਈ ਨੁਕਸਾਨਦੇਹ ਨਹੀਂ ਹੈ।

ਉਦਾਰਵਾਦੀ ਸਿਧਾਂਤ ਕੀ ਮੰਨਦਾ ਹੈ:

ਲਿਬਰਟੇਰੀਅਨ ਸਿਧਾਂਤ ਮੰਨਦਾ ਹੈ ਕਿ ਲੋਕ ਬੁਰੇ ਵਿਚਾਰਾਂ ਦੀ ਭੀੜ ਵਿਚੋਂ ਚੰਗੇ ਵਿਚਾਰਾਂ ਨੂੰ ਲੱਭਣ ਅਤੇ ਸਹੀ ਫ਼ੈਸਲਾ ਕਰਨ ਦੇ ਚੰਗੀ ਤਰ੍ਹਾਂ ਯੋਗ ਹੁੰਦੇ ਹਨ। ਸਿਧਾਂਤ ਕਹਿੰਦਾ ਹੈ ਕਿ ਲੋਕ ਤਰਕਸ਼ੀਲ ਹਨ ਅਤੇ ਉਹਨਾਂ ਦੇ ਤਰਕਸ਼ੀਲ ਵਿਚਾਰ ਉਹਨਾਂ ਨੂੰ ਇਹ ਪਤਾ ਲਗਾਉਣ ਲਈ ਅਗਵਾਈ ਕਰਦੇ ਹਨ ਕਿ ਚੰਗੇ ਅਤੇ ਮਾੜੇ ਵਿਚ ਕੀ ਫ਼ਰਕ ਹੈ। ਇਸ ਲਈ ਸਰਕਾਰ ਨੂੰ ਪ੍ਰੈਸ ਦੀ ਕਿਸੇ ਵੀ ਚੀਜ਼ ‘ਤੇ ਪਾਬੰਦੀ ਨਹੀਂ ਲਗਾਉਣੀ ਚਾਹੀਦੀ, ਇੱਥੋਂ ਤੱਕ ਕਿ ਇੱਕ ਨਕਾਰਾਤਮਕ ਸਮੱਗਰੀ ਵੀ ਗਿਆਨ ਦੇ ਸਕਦੀ ਹੈ ਅਤੇ ਸਭ ਤੋਂ ਮਾੜੀ ਸਥਿਤੀ ਵਿੱਚ ਬਿਹਤਰ ਫੈਸਲਾ ਲੈਣ ਵਿਚ ਮਦਦ ਕਰ ਸਕਦੀ ਹੈ। ਸੁਤੰਤਰਤਾਵਾਦੀ ਵਿਚਾਰ ਤਾਨਾਸ਼ਾਹੀ ਸਿਧਾਂਤ ਦੇ ਬਿਲਕੁਲ ਉਲਟ ਹੈ।  ਇਸ ਦਾ ਅਰਥ ਹੈ ਕਿ ਤਾਨਾਸ਼ਾਹੀ ਸਿਧਾਂਤ ਕਹਿੰਦਾ ਹੈ ਕਿ “ਸੰਚਾਰ ਦੇ ਸਾਰੇ ਰੂਪ ਸਰਕਾਰ ਜਾਂ ਰਾਜੇ ਵਰਗੇ ਕੁਲੀਨ ਵਰਗ ਦੇ ਨਿਯੰਤਰਣ ਅਧੀਨ ਕੰਮ ਕਰਦੇ ਹਨ”। ਉਦਾਰਵਾਦੀ ਸਿਧਾਂਤ ਕਹਿੰਦਾ ਹੈ ਕਿ ਸੰਚਾਰ ਦੇ ਸਾਰੇ ਰੂਪਾਂ ’ਤੇ ਸਰਕਾਰ ਦਾ ਕੋਈ ਨਿਯੰਤਰਣ ਨਹੀਂ ਹੋਵੇਗਾ। 

ਉਦਾਰਵਾਦੀ ਸਿਧਾਂਤ ਦੇ ਗੁਣ: 

ਮੀਡੀਆ ਨੂੰ ਬਿਨਾਂ ਕਿਸੇ ਸੈਂਸਰਸ਼ਿਪ ਜਾਂ ਕਿਸੇ ਸਰਕਾਰੀ ਰੋਕ ਦੇ ਸਮਾਜ ਵਿੱਚ ਵਾਪਰ ਰਹੀਆਂ ਅਸਲ ਗੱਲਾਂ ਨੂੰ ਛਾਪਣ/ਦਿਖਾਉਣ ਦੀ ਬਹੁਤ ਜ਼ਿਆਦਾ ਆਜ਼ਾਦੀ ਹੁੰਦੀ ਹੈ।  ਇਸ ਨੂੰ ਪ੍ਰੈੱਸ ਦੀ ਆਜ਼ਾਦੀ ਕਿਹਾ ਜਾਂਦਾ ਹੈ। 

ਇਹ ਸਿਧਾਂਤ ਮੀਡੀਆ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਲਈ ਵਿਅਕਤੀਆਂ ਦੀ ਵਧੇਰੇ ਕਦਰ ਕਰਦਾ ਹੈ।

ਉਦਾਰਵਾਦੀ ਸਿਧਾਂਤ ਦੇ ਔਗੁਣ:

ਇਹ ਸਿਧਾਂਤ ਮੰਨ ਕੇ ਚੱਲਦਾ ਹੈ ਕਿ ਮੀਡੀਆ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਏਗਾ, ਜਿਸ ਕਰਕੇ ਮੀਡੀਆ ਨੂੰ ਆਜ਼ਾਦੀ ਦਾ ਦੁਰਉਪਯੋਗ ਕਰਨ ਦਾ ਮੌਕਾ ਮਿਲ ਜਾਂਦਾ ਹੈ।  

ਇਹ ਸਿਧਾਂਤ ਮੰਨ ਕੇ ਚੱਲਦਾ ਹੈ ਕਿ ਜਨਤਾ ਨੈਤਿਕ (ਇਮਾਨਦਾਰੀ ਤੇ ਸੱਚ ‘ਤੇ ਚੱਲਣ ਵਾਲੀ) ਅਤੇ ਤਰਕਸ਼ੀਲਤ (ਹਰ ਗੱਲ ਨੂੰ ਤਰਕ ਤੇ ਸਿਆਣਪ ਨਾਲ ਸਮਝਣ ਵਾਲੀ) ਹੁੰਦੀ ਹੈ।

ਇਹ ਸਿਧਾਂਤ ਮੀਡੀਆ ਨੂੰ ਜ਼ਿੰਮੇਵਾਰ ਬਣਾਈ ਰੱਖਣ ਲਈ ਵਾਜਬ ਨਿਯੰਤਰਣ (ਕੰਟਰੋਲ) ਕਰਨ ਦੀ ਲੋੜ ਨੂੰ ਇਹ ਸਿਧਾਂਤ ਨਜ਼ਰਅੰਦਾਜ਼ ਕਰਦਾ ਹੈ।

ਇਹ ਸਿਧਾਂਤ ਇਕ ਵਿਅਕਤੀ ਦੀ ਆਜ਼ਾਦੀ ਦੇ ਦੂਜੇ ਵਿਅਕਤੀ ਦੀ ਆਜ਼ਾਦੀ ਨਾਲ ਟਕਰਾਅ ਹੋਣ ‘ਤੇ ਪੈਦਾ ਹੋਣ ਵਾਲੀ ਦੁਬਿਧਾ (ਕਨਫਿਊਜ਼ਨ) ਦੀ ਹਾਲਤ ਨੂੰ ਨਜ਼ਰਅੰਦਾਜ਼ ਕਰਦਾ ਹੈ।

ਇਸ ਸਿਧਾਂਤ ਦੀ ਉਦਾਹਰਨ:

ਵਿਕੀ ਲੀਕ ਵੈੱਬਸਾਈਟ ਨੇ ਜਨਤਕ ਥਾਂ ਅਤੇ ਖਾਸ ਤੌਰ ‘ਤੇ ਹਰ ਤਰ੍ਹਾਂ ਦੀਆਂ ਗੁਪਤ ਜਾਂ ਪ੍ਰਤਿਬੰਧਿਤ ਫਾਈਲਾਂ ਪ੍ਰਕਾਸ਼ਿਤ ਕੀਤੀਆਂ ਹਨ। ਇਹ ਲੇਖ ਸਰਕਾਰ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰ ਰਹੇ ਹਨ ਜੋ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ ਅਤੇ ਇਹ ਭਵਿੱਖ ਵਿੱਚ ਇੱਕ ਬਿਹਤਰ ਸਰਕਾਰ ਚੁਣਨ ਲਈ ਵਧੀਆ ਵਿਕਲਪ (ਔਪਸ਼ਨ) ਪ੍ਰਦਾਨ ਕਰਦਾ ਹੈ।

ਕਦੇ-ਕਦੇ ਇਹ ਦਸਤਾਵੇਜ਼ ਸਰਕਾਰ ਅਤੇ ਇਸਦੇ ਅਧਿਕਾਰਾਂ ਦੇ ਵਿਰੁੱਧ ਕੰਮ ਕਰ ਸਕਦੇ ਹਨ, ਇਸ ਲਈ ਜ਼ਿਆਦਾਤਰ ਦੇਸ਼ ਉਦਾਰਵਾਦੀ ਸਿਧਾਂਤ ਵਾਲੇ ਵਿਚਾਰਾਂ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਹਨ ਕਿਉਂਕਿ ਇਹ ਉਹਨਾਂ ਦੀ ਤਾਕਤ ਅਤੇ ਸੱਤਾ (ਸਰਕਾਰ) ਨੂੰ ਪ੍ਰਭਾਵਿਤ ਕਰ ਸਕਦੇ ਹਨ।


Posted

in

,

by

Tags:

Comments

Leave a Reply