ਗੀਤ: ਸੁਪਨਿਆਂ ਦੇ ਗੀਤ


ਪੰਛੀਆਂ ਦੇ ਬੋਲ ਸੁਣਦਾ ਜਾ ਰਿਹਾਂ।
ਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ।

ਬੜਾ ਸੌਂ ਲਿਆ, ਜਾਗਣ ਦਾ ਵੇਲਾ ਹੋ ਗਿਆ
ਨਹੀਂ ਪਰਤ ਕੇ ਆਉਣਾ, ਇਹ ਪਲ ਓਹ ਗਿਆ
ਹਰ ਘੜੀ ਵਿਚ ਪਿਆਰ ਉਣਦਾ ਜਾ ਰਿਹਾਂ
ਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ

ਨਾ ਤਖ਼ਤ ਦਾ, ਨਾ ਤਾਜ ਦਾ, ਨਾ ਫੌਜ ਦਾ
ਮੈਂ ਤਾਂ ਮਾਲਕ ਹਾਂ ਬੱਸ ਅਪਣੀ ਮੌਜ ਦਾ
ਸੱਚ ਦੇ ਰਾਹੋਂ ਖ਼ਾਰ ਚੁਣਦਾ ਜਾ ਰਿਹਾਂ
ਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ

ਹਾਸਿਆਂ ਦਾ ਬਾਗ਼ ਫਿਰ ਖਿੜ ਜਾਏ
ਰੋਸਿਆਂ ਦਾ ਬੂਰ ਦਿਲ ਤੋਂ ਝੜ ਜਾਏ
ਹੰਝੂਆਂ ਦੀ ਕੌੜ ਪੁਣਦਾ ਜਾ ਰਿਹਾਂ
ਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ

ਪੰਛੀਆਂ ਦੇ ਬੋਲ ਸੁਣਦਾ ਜਾ ਰਿਹਾਂ
ਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ


Posted

in

by

Tags:

Comments

Leave a Reply