ਇਕ ਪਾਠਕ

ਕਵਿਤਾ ਦਾ
ਕਲ ਕਲ ਕਰਦੀ ਨਦੀ ਜਿਹਾ
ਮਿੱਠਾ ਸੁਰ
ਕਹਾਣੀ ਦੀ ਸਿੱਖਿਆਦਾਇਕ ਧੁਨ
ਨਾਵਲ ਦਾ ਜਿੰਦਗੀ ਜਿਹਾ
ਵਿਸ਼ਾਲ ਕੈਨਵਸ
ਤੇ ਗ਼ਜ਼ਲ ਦੀਆਂ ਰੁਮਾਨੀ ਗੱਲਾਂ
ਗੁਆਚ ਕੇ ਰਹਿ ਗਏ ਨੇ

ਕੈਮਿਸਟਰੀ ਦੇ ਰਸਾਇਣਕ ਪ੍ਰ੍ਯੋਗਾਂ
ਫਿਜ਼ਿਕਸ ਦੇ ਗੂਰੁਤਾ ਆਕਰਸ਼ਣ ਨਿਯਮਾਂ
ਤੇ ਬਾਇਓਲਾਜੀ ਵਿਚਲੇ ਨਾੜੀ ਤੰਤਰ
ਦੇ ਜਾਲ ਵਿਚ
ਸਿਲੇਬਸ ਦੀਆਂ ਕਿਤਾਬਾਂ ਦਾ
ਬੋਝ ਏਨਾ ਹੈ ਕਿ ਹੁਣ ਮੈਥੋਂ
ਨਾਨਕ ਸਿੰਘ
ਅਮ੍ਰਿਤਾ ਪ੍ਰੀਤਮ
ਤੇ ਸ਼ਿਵ ਕੁਮਾਰ ਬਟਾਵਲੀ ਦੀਆਂ
ਪੋਥੀਆਂ ਦਾ ਭਾਰ
ਨਹੀਂ ਚੁੱਕਿਆ ਜਾਂਦਾ
ਸੱਚ ਦੱਸਾਂ ਤਾਂ ਮੈਨੂੰ
ਇਨ੍ਹਾਂ ਚ ਕੋਈ ਰੁਚੀ ਵੀ ਨਹੀਂ
ਕਿਉਂ ਕਿ ਮੈਂ ਤਾਂ ਕਦੇ
ਪਰੀ ਕਹਾਣੀਆਂ ਵੀ ਨਹੀਂ ਸੁਣੀਆਂ

ਮੇਰੀ ਗਰੈਨੀ ਤਾਂ ਬਿਰਧ ਆਸ਼ਰਮ ਰਹਿੰਦੀ ਹੈ
ਤੇ ਮੇਰੇ ਡੈਡ ਨੇ ਵੀ ਕਦੇ
ਕਵਿਤਾ, ਕਹਾਣੀ, ਗੀਤ, ਨਾਵਲ, ਗਜ਼ਲ
ਬਾਰੇ ਮੈਨੂੰ ਕੁਝ ਨਹੀਂ ਦਸਿੱਆ
ਉਹ ਬਿਜ਼ੀ ਨੇ
ਮੈਂ ਤਾਂ ਅਖਬਾਰ ਚ ਇਸ਼ਤਿਹਾਰ ਪੜ੍ਹ ਕੇ
ਆਇਆਂ ਸਾਂ ਕਿਤਾਬਾਂ ਦਾ ਮੇਲਾ ਵੇਖਣ
ਭਾਲ ਚ ਸਾਇੰਸ ਦੀਆਂ ਕਿਤਾਬਾਂ ਦੀ

ਹਾਂ ਕੁਝ ਹੋਰ ਕਿਤਾਬਾਂ ਵੀ
ਚੰਗੀਆਂ ਤਾਂ ਲੱਗੀਆਂ ਨੇ ਮੈਨੂੰ
ਪਰ ਕੀ ਕਰਾਂ ਇਮਤਿਹਾਨਾਂ ਦੇ ਦਿਨ ਨੇ

ਮੇਲੇ ਵਾਲੇ ਅੰਕਲ
ਗਰਮੀਆਂ ਦਿਆਂ ਛੁੱਟੀਆਂ ਚ
ਫੇਰ ਆਉਣਾ


Posted

in

,

by

Tags:

Comments

Leave a Reply