ਅਜੀਤ ਅਖ਼ਬਾਰ ਦਾ ਇਤਿਹਾਸ । History of Punjabi Newspaper Ajit in Punjabi

Course: BA Journalism and Mass Communication

Semester: 2
Paper: History of Print Media
Topic: History of Punjabi Newspaper Ajit

Click on the Arrow Link in Right Corner to Download the PDF file below


ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ (Newspaper)’ਅਜੀਤ’ (Ajit) ਨੂੰ ਇਕੱਲੇ ਭਾਰਤ (India) ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ (Punjabi) ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ ‘ਪੰਜਾਬ ਦੀ ਆਵਾਜ਼’ (Voice of Punjab) ਕਿਹਾ ਜਾਂਦਾ ਹੈ। ਭਾਵੇਂ ਪੰਜਾਬੀ ਪੱਤਰਕਾਰੀ ਭਾਰਤੀ ਮੁੱਖਧਾਰਾ ਦੀ ਪੱਤਰਕਾਰੀ ਨਾਲੋਂ ਤਕਰੀਬਨ ਸੌ ਸਾਲ ਬਾਅਦ ਹੋਂਦ ਵਿਚ ਆਈ ਪਰ ਫਿਰ ਵੀ ਇਹ ਉਸ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਕਈ ਖੇਤਰਾਂ ਵਿਚ ਕੌਮੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ। ਇਸ ਗੱਲ ਦੀ ਇਕ ਜਿਊਂਦੀ-ਜਾਗਦੀ ਉਦਾਹਰਣ ‘ਅਜੀਤ’ ਹੈ ਜੋ ਕਵਰੇਜ ਅਤੇ ਸਜ-ਧਜ ਦੇ ਮਾਮਲੇ ਵਿਚ ਕੌਮੀ ਪੱਧਰ ਦੀ ਕਿਸੇ ਵੀ ਅਖ਼ਬਾਰ ਦਾ ਹਰ ਪੱਖੋਂ ਮੁਕਾਬਲਾ ਕਰਦਾ ਹੈ। ‘ਅਜੀਤ’ ਨੂੰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।

ਉਰਦੂ ‘ਅਜੀਤ’ (Ajit) 1941 ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (Silkh Missionery College, Amritsar) ਤੋਂ ਛੱਪਣਾ ਸ਼ੁਰੂ ਹੋਇਆ ਸੀ। ਸ: ਅਮਰ ਸਿੰਘ ਦੁਸਾਂਝ (S. Amar Singh Dosanjh) ਅਤੇ ਮਾਸਟਰ ਅਜੀਤ ਸਿੰਘ ਅੰਬਾਲਵੀ (Master Ajit Singh Ambalvi) ਇਸ ਦੇ ਕਰਤਾ-ਧਰਤਾ (Owner) ਤੇ ਸੰਪਾਦਕ (Editor) ਸਨ। ਇਹ ਇਕ ਛੋਟੇ ਆਕਾਰ ਵਾਲਾ ਚਾਰ ਸਫ਼ਿਆਂ (four pages) ਦਾ ਹਫ਼ਤਾਵਰੀ ਅਖ਼ਬਾਰ (weekly newsaper) ਸੀ। ਉਨ੍ਹਾਂ ਦਿਨਾਂ ਵਿਚ ਪੰਜਾਬੀ ਭਾਈਚਾਰੇ (Punjabi community) ਕੋਲ ਅਜਿਹਾ ਕੋਈ ਰੋਜ਼ਾਨਾ ਅਖ਼ਬਾਰ (daily newspaper) ਨਹੀਂ ਸੀ ਜੋ ਉਨ੍ਹਾਂ ਦੇ ਹਿਤਾਂ ਦੀ ਗੱਲ ਕਰ ਸਕਦਾ। ਨਵੰਬਰ 1942 (Novemnber 1942) ਵਿਚ ਉਰਦੂ ‘ਅਜੀਤ’ (Urdu Ajit) ਰੋਜ਼ਾਨਾ ਹੋ ਗਿਆ ਅਤੇ ਲਾਹੌਰ (Lahore) ਤੋਂ ਛੱਪਣ ਲੱਗਾ। ਇਸ ਦਾ ਪ੍ਰਬੰਧ ਉਦੋਂ ਦੇ ਸਿਵਲ ਸਪਲਾਈ ਮੰਤਰੀ ਸ: ਬਲਦੇਵ ਸਿੰਘ (Civil Supply Minister S. Baldev Singh) ਦੇ ਹੱਥਾਂ ਵਿਚ ਆ ਗਿਆ। ਉਨ੍ਹਾਂ ਨੇ ਸ: ਸੰਪੂਰਨ ਸਿੰਘ ਦੀ ਚੇਅਰਮੈਨਸ਼ਿਪ ਹੇਠ ਅਖ਼ਬਾਰ ਦਾ ਪ੍ਰਬੰਧ ਸੰਭਾਲਣ ਲਈ ਪੰਜਾਬ ਨਿਊਜ਼ ਪੇਪਰਜ਼ ਲਿਮਟਿਡ ਸੁਸਾਇਟੀ (Punjab News Paper Society) ਦਾ ਗਠਨ ਕੀਤਾ। ਉਸ ਵੇਲੇ ਦੇ ਵਿਧਾਇਕ ਸ: ਲਾਲ ਸਿੰਘ ਕਮਲਾ ਅਕਾਲੀ ਨੂੰ ਇਸ ਦਾ ਮੁੱਖ ਸੰਪਾਦਕ ਬਣਾਇਆ ਗਿਆ।
ਭਾਰਤ ਦੀ ਆਜ਼ਾਦੀ (Independence of India) ਤੋਂ ਬਾਅਦ ‘ਅਜੀਤ’ ਜਲੰਧਰ (Ajit Jalandhar) ਤੋਂ ਛੱਪਣਾ ਸ਼ੁਰੂ ਹੋਇਆ। ਸ: ਸਾਧੂ ਸਿੰਘ ਹਮਦਰਦ (S. Sadhu Singh Hamdard) ਇਸ ਦੇ ਮੁੱਖ ਸੰਪਾਦਕ (Editor-in-Chief) ਸਨ। ਸੰਨ 1955 ਵਿਚ ਉਰਦੂ ‘ਅਜੀਤ’ (Urdu Ajit) ਨੂੰ ਪੰਜਾਬੀ ਦੀ ‘ਅਜੀਤ ਪੱਤ੍ਰਿਕਾ’ (Ajit Patrika) ਵਿਚ ਬਦਲ ਦਿੱਤਾ ਗਿਆ, ਜਿਸ ਦਾ ਨਾਂਅ 1957 ਵਿਚ ਮੁੜ ਬਦਲ ਕੇ ਪੰਜਾਬੀ ‘ਅਜੀਤ’ (Daily Ajit) ਰੱਖ ਦਿੱਤਾ ਗਿਆ। ਇਹ ਹੁਣ ਵੀ ਇਸੇ ਨਾਂਅ ਹੇਠ ਛੱਪ ਰਿਹਾ ਹੈ। ਪੰਜਾਬੀ ‘ਅਜੀਤ’ (Ajit) ਦੇ ਬਾਨੀ ਸੰਪਾਦਕ (founder editor) ਡਾ: ਸਾਧੂ ਸਿੰਘ ਹਮਦਰਦ (Dr. Sadhu Singh Hamdard) ਆਪਣੇ ਆਖਰੀ ਸਾਹਾਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਉਹ 29 ਜੁਲਾਈ, 1984 ਨੂੰ ਸਵਰਗ ਸਿਧਾਰ ਗਏ।
ਆਪਣੀ ਮਿਹਨਤ, ਹੌਸਲੇ ਅਤੇ ਦ੍ਰਿੜ੍ਹਤਾ ਨਾਲ ਡਾ: ਹਮਦਰਦ ਨੇ ਇਸ ਛੋਟੇ ਜਿਹੇ ਪੌਦੇ ਨੂੰ ਪਾਲ-ਪੋਸ ਕੇ ਇਕ ਵੱਡੇ ਦਰੱਖਤ ਦਾ ਰੂਪ ਦਿੱਤਾ। ਇਹ ਪੰਜਾਬੀ ਪੱਤਰਕਾਰੀ ਨੂੰ ਉਨ੍ਹਾਂ ਦਾ ਮਹਾਨ ਯੋਗਦਾਨ ਹੀ ਸੀ, ਜਿਸ ਕਾਰਨ 1968 ਵਿਚ ਪੰਜਾਬ ਸਰਕਾਰ (Government of Punjab) ਵੱਲੋਂ ਉਨ੍ਹਾਂ ਨੂੰ ‘ਸ਼੍ਰੋਮਣੀ ਪੱਤਰਕਾਰ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ: ਸਾਧੂ ਸਿੰਘ ਹਮਦਰਦ ਪਹਿਲੇ ਦਿਨੋਂ ਹੀ ‘ਅਜੀਤ’ ਵੱਲੋਂ ਪੁੱਟੀ ਗਈ ਹਰੇਕ ਪੁਲਾਂਘ ਨਾਲ ਜੁੜੇ ਰਹੇ। ਉਨ੍ਹਾਂ ਦੇ ਯਤਨਾਂ ਸਦਕਾ ਹੀ ‘ਅਜੀਤ’ ਦਾ ਆਕਾਰ 20×30/4 ਤੋਂ ਵਧਾ ਕੇ 20×30/2 ਕਰ ਦਿੱਤਾ ਗਿਆ। ਹੋਰ ਪੰਜਾਬੀ ਅਖ਼ਬਾਰਾਂ ਨੇ ਇਸ ਮਾਮਲੇ ਵਿਚ ‘ਅਜੀਤ’ ਵੱਲੋਂ ਪਾਈਆਂ ਪੈੜਾਂ ਨੂੰ ਅਪਣਾਇਆ। ਇਕ ਹੋਰ ਮਹੱਤਵਪੂਰਨ ਕਦਮ ‘ਅਜੀਤ’ ਵੱਲੋਂ ਇਹ ਉਠਾਇਆ ਗਿਆ ਕਿ ਦੋ ਆਨਿਆਂ ਦੀ ਕੀਮਤ ਵਿਚ ਛੇ ਸਫ਼ੇ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਜਦ ਕਿ ਪਹਿਲਾਂ ਇਕ ਆਨੇ ਦੀ ਕੀਮਤ ‘ਤੇ ਚਾਰ ਸਫ਼ੇ ਦਿੱਤੇ ਜਾਂਦੇ ਸਨ। ਫਿਰ ‘ਅਜੀਤ’ ਦਾ ਪੁਆਇੰਟ ਸਾਈਜ਼ 18 ਤੋਂ 12 ਕਰ ਦਿੱਤਾ ਗਿਆ। ਦੂਜੇ ਪੰਜਾਬੀ ਅਖ਼ਬਾਰਾਂ ਨੇ ਵੀ ਅਜਿਹਾ ਹੀ ਕੀਤਾ। ਮੌਜੂਦਾ ਸਮੇਂ ਵਿਚ ‘ਅਜੀਤ’ ਦਾ ਪੁਆਇੰਟ ਸਾਈਜ਼ 8.5 ਹੈ।

ਪੰਜਾਬੀ ਅਖਬਾਰਾਂ ਵਿਚ ਵਿਸ਼ੇਸ਼ ਸਪਲੀਮੈਂਟ (supplement) ਛਾਪਣ ਦੀ ਪਿਰਤ ਵੀ ‘ਅਜੀਤ’ ਨੇ ਹੀ ਪਾਈ ਸੀ। ਇਸ ਨੇ ਹਫ਼ਤੇ ਵਿਚ ਇਕ ਸਪਲੀਮੈਂਟ ਕੱਢਣਾ ਸ਼ੁਰੂ ਕੀਤਾ ਅਤੇ ਇਨ੍ਹਾਂ ਨੂੰ ਹਰ ਰੋਜ਼ ਇਕ ਜਾਂ ਦੋ ਸਪਲੀਮੈਂਟਾਂ ਤੱਕ ਵਧਾ ਦਿੱਤਾ। ਅੱਜਕਲ੍ਹ ‘ਅਜੀਤ’ ਵੱਲੋਂ ਲਗਪਗ ਹਰ ਰੋਜ਼ ਚਾਰ ਸਫ਼ਿਆਂ ਦਾ ਵੱਖਰਾ ਸਚਿੱਤਰ ਸਪਲੀਮੈਂਟ ਦਿੱਤਾ ਜਾ ਰਿਹਾ ਹੈ। ਇਹ ਸਪਲੀਮੈਂਟ ਖੇਡਾਂ, ਸਿਹਤ, ਨਾਰੀ, ਮਨੋਰੰਜਨ, ਸਿੱਖਿਆ, ਧਰਮ, ਸੱਭਿਆਚਾਰ, ਖੇਤੀਬਾੜੀ ਅਤੇ ਨਵੀਂ ਤਕਨਾਲੋਜੀ ਅਤੇ ਗਿਆਨ ਵਿਗਿਆਨ ਆਦਿ ਪੱਖਾਂ ਨੂੰ ਸਮੇਟਦੇ ਹਨ।.
ਸ: ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਣੇ ਮਗਰੋਂ ‘ਅਜੀਤ’ ਦੀ ਜ਼ਿੰਮੇਵਾਰੀ ਸ: ਬਰਜਿੰਦਰ ਸਿੰਘ ਹਮਦਰਦ (S. Barjinder Singh Hamdard) ਦੇ ਮੋਢਿਆਂ ‘ਤੇ ਆਣ ਪਈ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ (Chandigarh) ਵਿਚ ‘ਪੰਜਾਬੀ ਟ੍ਰਿਬਿਊਨ’  (Punjabi Tribune) ਦੇ ਸੰਪਾਦਕ (Editor) ਸਨ। ਆਪਣੇ ਤਜਰਬੇ ਨਾਲ ਸ: ਬਰਜਿੰਦਰ ਸਿੰਘ ਹਮਦਰਦ ਨੇ ‘ਅਜੀਤ’ ਦੀ ਡਿਜ਼ਾਈਨਿੰਗ ਅਤੇ ਸਮੱਗਰੀ ਵਿਚ ਬਹੁਤ ਸੁਧਾਰ ਕੀਤਾ। ਉਨ੍ਹਾਂ ਨੇ ਆਧੁਨਿਕ ਵਿਕਾਸ ਅਤੇ ਤਕਨਾਲੋਜੀ ਨਾਲ ਕਦਮ ਮਿਲਾਉਂਦਿਆਂ ‘ਅਜੀਤ’ ਨੂੰ ਸਮੇਂ ਦੇ ਹਾਣ ਦਾ ਬਣਾਈ ਰੱਖਿਆ ਅਤੇ ਇਸ ਤਰ੍ਹਾਂ ‘ਅਜੀਤ’ ਦੀ ਛੱਪਣ ਗਿਣਤੀ ਵਿਚ ਅਥਾਹ ਵਾਧਾ ਹੋਇਆ। ਅੱਜ ‘ਅਜੀਤ’ ਹਰ ਇਕ ਪੰਜਾਬੀ ਦੀ ਬੈਠਕ ਲਈ ਇਕ ‘ਸਟੇਟਸ ਸਿੰਬਲ’ ਬਣ ਚੁੱਕਾ ਹੈ। ‘ਅਜੀਤ’ ਨੇ ਆਪਣੇ ਲਈ ਇਕ ਅਜਿਹਾ ਨੈੱਟਵਰਕ ਸਥਾਪਤ ਕੀਤਾ ਹੈ, ਜਿਸ ਨੂੰ ਸਥਾਪਤ ਕਰਨ ਦੀ ਕਲਪਨਾ ਕੋਈ ਕੌਮੀ ਪੱਧਰ ਦਾ ਅਖ਼ਬਾਰ ਹੀ ਕਰ ਸਕਦਾ ਹੈ।

ਸ: ਸਾਧੂ ਸਿੰਘ ਹਮਦਰਦ ਟਰੱਸਟ (S. Sadhu Singh Hamdard Trust), ਜਿਸ ਵੱਲੋਂ ‘ਅਜੀਤ’ ਛਾਪਿਆ ਜਾਂਦਾ ਹੈ, ਨੇ 1996 ਵਿਚ ਇਕ ਹੋਰ ਮੀਲ-ਪੱਥਰ ਕਾਇਮ ਕੀਤਾ, ਜਦੋਂ ਪੰਜਾਬੀ ‘ਅਜੀਤ’ ਦੇ ਨਾਲ-ਨਾਲ ਹਿੰਦੀ ਵਿਚ ‘ਅਜੀਤ ਸਮਾਚਾਰ’ (Ajit Samachar) ਵੀ ਸ਼ੁਰੂ ਕੀਤਾ ਗਿਆ। ਇਸ ਨੂੰ ਹਿੰਦੀ ਦੇ ਕੁਝ ਸਭ ਤੋਂ ਚੰਗੇ ਰੋਜ਼ਾਨਾ ਛੱਪਣ ਵਾਲੇ ਅਖਬਾਰਾਂ ਵਿਚ ਗਿਣਿਆ ਜਾਂਦਾ ਹੈ। ‘ਅਜੀਤ ਸਮਾਚਾਰ’ ਗੁਆਂਢੀ ਰਾਜਾਂ ਜੰਮੂ-ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਆਪਣਾ ਆਧਾਰ ਬਣਾਉਣ ਵਿਚ ਸਫਲ ਰਿਹਾ ਹੈ।
ਆਪਣੇ ਸੁਯੋਗ ਪਾਠਕਾਂ ਦੇ ਸਮਰਥਨ ਨਾਲ ‘ਅਜੀਤ’ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਖ ਬੁਲਾਰਾ ਬਣਨ ਦਾ ਮਾਣ ਹਾਸਲ ਹੋਇਆ ਹੈ। ‘ਅਜੀਤ’ ਵੱਖ-ਵੱਖ ਸਮਿਆਂ ‘ਤੇ ਸਦਾ ਪੰਜਾਬੀ ਲੋਕਾਂ ਨਾਲ ਡਟ ਕੇ ਖਲੋਤਾ ਹੈ। ਭਾਵੇਂ ਪੰਜਾਬ ਵਿਚ ਆਏ ਹੜ੍ਹਾਂ ਦਾ ਮਾਮਲਾ ਹੋਵੇ ਜਾਂ ਕਾਰਗਿਲ ਲੜਾਈ ਦਾ ਜਾਂ ਫਿਰ ਪੰਜਾਬੀਆਂ ਵੱਲੋਂ ਓਡੀਸ਼ਾ ਵਿਚ ਤੂਫ਼ਾਨ ਪੀੜਤਾਂ ਨੂੰ ਰਾਹਤ ਦੇਣ ਦਾ, ‘ਅਜੀਤ’ ਨੇ ਆਪਣੇ ਫ਼ਰਜ਼ਾਂ ਤੋਂ ਕਦੇ ਮੂੰਹ ਨਹੀਂ ਮੋੜਿਆ। ਆਪਣੇ ਪਾਠਕਾਂ ਤੋਂ ਹਾਸਲ ਹੋਏ ਦਾਨ ਅਤੇ ਸਹਿਯੋਗ ਨਾਲ ‘ਅਜੀਤ’ ਨੇ ਹਰ ਸਮੇਂ ਆਫਤ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਦੀ ਸਹਾਇਤਾ ਕੀਤੀ ਹੈ। ਇਸ ਦੀ ਇਕ ਉਦਾਹਰਣ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਕਰੋੜ ਰੁਪਏ ਫੰਡ ਇਕੱਠਾ ਕਰਨਾ ਅਤੇ ਵੰਡਣਾ ਹੈ।
‘ਅਜੀਤ’ ਨੇ ਆਪਣੀ ਵੈੱਬਸਾਈਟ (website) www.ajitjalandhar.com ਜਾਰੀ ਕਰਕੇ 21 ਜੁਲਾਈ 2002 ਨੂੰ ਇੰਟਰਨੈੱਟ ਦੀ ਦੁਨੀਆ ‘ਚ ਆਪਣੇ ਕਦਮ ਰੱਖੇ। ‘ਅਜੀਤ’ ਵੈੱਬਸਾਈਟ ਪ੍ਰਵਾਸੀ ਭਾਰਤੀਆਂ ਵਿਚ ਬਹੁਤ ਹਰਮਨ-ਪਿਆਰੀ ਹੈ, ਜਿਸ ਦੁਆਰਾ ਉਹ ਆਪਣੇ ਵਿਚਾਰਾਂ ਅਤੇ ਸਮੱਸਿਆਵਾਂ ਦਾ ਆਦਾਨ-ਪ੍ਰਦਾਨ ਕਰਦੇ ਹਨ।

3 ਅਕਤੂਬਰ, 2007 ਨੂੰ ਪੰਜਾਬੀ ਦੇ ਸਿਰਮੌਰ ਅਖਬਾਰ ‘ਅਜੀਤ’ ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ (Dr. Manmohan Singh) ਵੱਲੋਂ ‘ਭਾਰਤੀ ਭਾਸ਼ਾਈ ਸਮਾਚਾਰ ਸੰਗਠਨ’ (ਇਲਨਾ) ਦੇ ਪੁਰਸਕਾਰ ਨਾਲ ਨਿਵਾਜਿਆ ਗਿਆ।
ਪੰਜਾਬ ਨੂੰ ਮੁੜ ਹਰਿਆ-ਭਰਿਆ ਅਤੇ ਇਸ ਦੇ ਗੰਧਲੇ ਪਾਣੀ ਨੂੰ ਸ਼ੁੱਧ ਕਰਨ ਲਈ ਜੁਲਾਈ, 2011 ਵਿਚ ‘ਅਜੀਤ ਹਰਿਆਵਲ ਲਹਿਰ’ ਦੀ ਸ਼ੁਰੂਆਤ ਕੀਤੀ ਗਈ। ‘ਅਜੀਤ ਸਮੂਹ’ ਵੱਲੋਂ ਹੁਣ ਤੱਕ 33 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਇਹ ਪਹਿਲਾਂ ਵਾਂਗ ਹੀ ਇਸ ਖੇਤਰ ਵਿਚ ਯੋਗਦਾਨ ਪਾਉਣ ਲਈ ਵਚਨਬੱਧ ਹੈ।
ਜਨਵਰੀ, 2014 ਵਿਚ ‘ਅਜੀਤ ਵੈੱਬ ਟੀ.ਵੀ.’ (Ajit Web TV) ਦੀ ਸ਼ੁਰੂਆਤ ਕੀਤੀ ਗਈ। ਦੇਸ਼-ਵਿਦੇਸ਼ ਦੇ ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਕੀਤਾ ਹੈ। ਵੈੱਬ ਟੀ.ਵੀ. ਦੇ ਚੈਨਲ ਤੋਂ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਬਰਾਂ, ਮਨੋਰੰਜਕ ਦੁਨੀਆ, ਫ਼ਿਲਮੀ ਦੁਨੀਆ, ਭਖਦੇ ਮਸਲੇ, ਵਿਸ਼ੇਸ਼ ਮੁਲਾਕਾਤਾਂ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜਿਸ ਨੂੰ ਨਿੱਤ ਲੱਖਾਂ ਦਰਸ਼ਕਾਂ ਵੱਲੋਂ ਦੇਖਿਆ ਜਾਂਦਾ ਹੈ। ਇਸ ਨੇ ਇਕ ਤਰ੍ਹਾਂ ਨਾਲ ਹੁਣ ਤੱਕ ਦੁਨੀਆ ਭਰ ਦੇ ਮੁਲਕਾਂ ਵਿਚ ਬੈਠੇ ਪੰਜਾਬੀਆਂ ਨੂੰ ਆਪਣੀ ਮੂਲ ਧਰਤੀ ਨਾਲ ਜੋੜ ਦਿੱਤਾ ਹੈ। 26 ਦਸੰਬਰ, 2014 ਨੂੰ ਇਕ ਹੋਰ ਵੱਡਾ ਕਦਮ ਚੁੱਕਦਿਆਂ ‘ਅਜੀਤ’ ਅਤੇ ‘ਅਜੀਤ ਸਮਾਚਾਰ’ ਦੀ ਪ੍ਰਕਾਸ਼ਨਾ ਚੰਡੀਗੜ੍ਹ (Chandigarh) ਤੋਂ ਆਰੰਭ ਕੀਤੀ ਗਈ ਹੈ। ਇਸ ਸਬੰਧੀ ਮੁਹਾਲੀ ਵਿਖੇ ਵਧੀਆ ਆਧੁਨਿਕ ਛਪਾਈ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਨਾਲ ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਅਤੇ ਇਸ ਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਨੂੰ ਸਮੇਂ ਸਿਰ ਤਾਜ਼ੀਆਂ ਖ਼ਬਰਾਂ ਨਾਲ ਭਰਪੂਰ ਅਖ਼ਬਾਰ ਮਿਲ ਰਿਹਾ ਹੈ।
‘ਅਜੀਤ ਪ੍ਰਕਾਸ਼ਨ ਸਮੂਹ’ ਨਿਰੰਤਰ ਆਪਣੀ ਮਿਥੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਆਪਣੇ ਸਮਾਜ ਤੇ ਲੋਕਾਂ ਦੀ ਦਿੱਖ ਨੂੰ ਸੰਵਾਰਨ ਵਿਚ ਆਪਣਾ ਨਿਰੰਤਰ ਯੋਗਦਾਨ ਪਾ ਰਿਹਾ ਹੈ। ਇਹੀ ਕਾਰਨ ਹੈ ਕਿ ਹਰ ਪੰਜਾਬੀ ‘ਅਜੀਤ’ ਅਤੇ ‘ਅਜੀਤ ਸਮਾਚਾਰ’ ਨੂੰ ਪੜ੍ਹਨਾ ਅਤੇ ‘ਅਜੀਤ ਵੈੱਬ ਟੀ.ਵੀ.’ ਨੂੰ ਦੇਖਣਾ ਬਣੇ ਮਾਣ ਦੀ ਗੱਲ ਸਮਝਦਾ ਹੈ।

-ਰੋਜ਼ਾਨਾ ਅਜੀਤ ਅਖ਼ਬਾਰ ਦੀ ਵੈੱਬਸਾਈਟ ਤੋਂ ਧੰਨਵਾਦ ਸਹਿਤ

ਫ਼ਾਈਲ ਡਾਊਨਲੋਡ ਕਰਨ ਲਈ ਸੱਜੇ ਪਾਸੇ ਨਜ਼ਰ ਆ ਰਹੇ ਤੀਰ ਦੇ ਬਟਨ ‘ਤੇ ਕਲਿੱਕ ਕਰੋ


Posted

in

,

by

Tags:

Comments

Leave a Reply