ਜਾਣ-ਪਛਾਣ
1917 ਦੀ ਕ੍ਰਾਂਤੀ ਤੋਂ ਬਾਅਦ, ਸੋਵੀਅਤ ਯੂਨੀਅਨ (ਰੂਸ) ਦਾ ਪੁਨਰਗਠਨ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤਾਂ ‘ਤੇ ਅਧਾਰਤ ਨਵੀਂ ਰਾਜਨੀਤਿਕ ਪ੍ਰਣਾਲੀ ਨਾਲ ਕੀਤਾ ਗਿਆ ਸੀ। ਲੈਨਿਨ ਦੁਆਰਾ ਨਵੀਂ ਗਠਿਤ ਕਮਿਊਨਿਸਟ ਪਾਰਟੀ ਨੇ ਮੀਡੀਆ ਵਿੱਚ ਬਹੁਤ ਦਿਲਚਸਪੀ ਦਿਖਾਈ, ਜੋ ਦੇਸ਼ ਵਿੱਚ ਮਜ਼ਦੂਰ ਵਰਗ ਅਤੇ ਉਹਨਾਂ ਦੀ ਭਲਾਈ ਲਈ ਕੰਮ ਕਰਦਾ ਸੀ। ਇਸ ਲਈ ਸੋਵੀਅਤ ਮਾਰਕਸਵਾਦੀ, ਲੈਨਿਨਵਾਦੀ ਅਤੇ ਸਟਾਲਿਨਵਾਦੀ ਵਿਚਾਰਾਂ ਤੋਂ ਇੱਕ ਸਿਧਾਂਤ ਦੀ ਸ਼ੁਰੂਆਤ ਹੁੰਦੀ ਹੈ, ਜਿਸ ਵਿੱਚ ਜਾਰਜ ਵਿਲਹੇਲਮ ਤੇ ਫਰੀਡਰਿਕ ਹੇਗਲ ਦੀ ਵਿਚਾਰਧਾਰਾ ਦੇ ਮਿਸ਼ਰਨ ਨੂੰ “ਸੋਵੀਅਤ ਮੀਡੀਆ ਥਿਊਰੀ” ਕਿਹਾ ਜਾਂਦਾ ਹੈ, ਜਿਸ ਨੂੰ “ਕਮਿਊਨਿਸਟ ਮੀਡੀਆ ਥਿਊਰੀ” ਵੀ ਕਿਹਾ ਜਾਂਦਾ ਹੈ। ਇਹੋ ਸਿਧਾਂਤ ਜਰਮਨੀ ਵਿੱਚ ਅਡੌਲਫ਼ ਹਿਟਲਰ ਦੇ ਨਾਜ਼ੀ ਅਤੇ ਇਟਲੀ ਵਿੱਚ ਬੇਨੀਟੋ ਮੁਸੋਲਿਨੀ ਦੁਆਰਾ ਵਿਕਸਤ ਕੀਤਾ ਗਿਆ ਸੀ।
ਸੋਵੀਅਤ ਮੀਡੀਆ ਥਿਊਰੀ ਕੀ ਹੈ?
ਸੋਵੀਅਤ ਮੀਡੀਆ ਸਿਧਾਂਤ ਲੈਨਿਨਵਾਦੀ ਸਿਧਾਂਤਾਂ ਦੀ ਨਕਲ ਕਰਦਾ ਹੈ ਜੋ ਕਾਰਲ ਮਾਰਕਸ ਅਤੇ ਏਂਗਲ ਦੀ ਵਿਚਾਰਧਾਰਾ ‘ਤੇ ਅਧਾਰਤ ਹੈ। ਸਰਕਾਰ ਮਜ਼ਦੂਰ ਜਮਾਤਾਂ ਅਤੇ ਉਹਨਾਂ ਦੇ ਹਿੱਤਾਂ ਦੀ ਸੇਵਾ ਕਰਨ ਲਈ ਕੁੱਲ ਮੀਡੀਆ ਅਤੇ ਸੰਚਾਰ ਨੂੰ ਸੰਭਾਲਦੀ ਹੈ ਜਾਂ ਕੰਟਰੋਲ ਕਰਦੀ ਹੈ। ਥਿਊਰੀ ਕਹਿੰਦੀ ਹੈ ਕਿ ਰਾਜ ਕੋਲ ਲੋਕਾਂ ਦੇ ਫਾਇਦੇ ਲਈ ਕਿਸੇ ਵੀ ਮੀਡੀਆ ਨੂੰ ਕੰਟਰੋਲ ਕਰਨ ਦੀ ਪੂਰੀ ਸ਼ਕਤੀ ਹੈ। ਉਨ੍ਹਾਂ ਨੇ ਪ੍ਰੈਸ ਅਤੇ ਹੋਰ ਮੀਡੀਆ ਦੀ ਨਿੱਜੀ ਮਲਕੀਅਤ ਨੂੰ ਖ਼ਤਮ ਕਰ ਦਿੱਤਾ। ਸਰਕਾਰੀ ਮੀਡੀਆ ਸੂਚਨਾ, ਸਿੱਖਿਆ, ਮਨੋਰੰਜਨ, ਪ੍ਰੇਰਣਾ ਅਤੇ ਗਤੀਸ਼ੀਲਤਾ ਪ੍ਰਦਾਨ ਕਰਨ ਦੇ ਨਾਲ-ਨਾਲ ਮਜ਼ਬੂਤ ਸਮਾਜ ਦੀ ਸਿਰਜਣਾ ਲਈ ਸਕਾਰਾਤਮਕ ਵਿਚਾਰ ਪ੍ਰਦਾਨ ਕਰਦਾ ਹੈ। ਇਸ ਸਿਧਾਂਤ ਅਨੁਸਾਰ ਮਾਸ ਮੀਡੀਆ ਦਾ ਉਦੇਸ਼ ਮਜ਼ਦੂਰ ਜਮਾਤ ਜਾਂ ਮਜ਼ਦੂਰਾਂ ਦੀ ਵੱਡੀ ਜਨਤਾ ਨੂੰ ਸਿੱਖਿਅਤ ਕਰਨਾ ਹੈ। ਇੱਥੇ, ਜਨਤਾ ਨੂੰ ਫੀਡਬੈਕ ਦੇਣ ਲਈ ਉਤਸ਼ਾਹਿਤ ਕੀਤਾ ਗਿਆ ਸੀ ਜੋ ਮੀਡੀਆ ਪ੍ਰਤੀ ਰੁਚੀ ਪੈਦਾ ਕਰਨ ਵਿਚ ਸਹਾਈ ਹੋਵੇਗਾ।
ਸੋਵੀਅਤ ਮੀਡੀਆ ਥਿਊਰੀ ਬਾਰੇ ਕੁਝ ਜ਼ਰੂਰੀ ਗੱਲਾਂ
- ਸੋਵੀਅਤ ਮੀਡੀਆ ਥਿਊਰੀ ਤਾਨਾਸ਼ਾਹੀ ਸਿਧਾਂਤ ਵਰਗੀ ਲੱਗਦੀ ਹੈ ਪਰ ਇਸ ਦਾ ਮੁੱਖ ਹਿੱਸਾ ਉਸ ਸਿਧਾਂਤ ਤੋਂ ਵੱਖਰਾ ਹੈ। ਤਾਨਾਸ਼ਾਹੀ ਸਿਧਾਂਤ ਵਿੱਚ ਇੱਕ ਤਰਫਾ ਸੰਚਾਰ ਹੁੰਦਾ ਹੈ, ਜਨਤਾ ਤੋਂ ਕੋਈ ਫੀਡਬੈਕ ਦੀ ਆਗਿਆ ਨਹੀਂ ਹੁੰਦੀ ਹੈ ਪਰ ਸੋਵੀਅਤ ਮੀਡੀਆ ਸਿਧਾਂਤ ਵਿੱਚ ਸੰਚਾਰ ਦੋ ਤਰਫਾ ਸੰਚਾਰ ਹੁੰਦਾ ਹੈ। ਪਰ ਪੂਰਾ ਮੀਡੀਆ ਸਰਕਾਰ ਦੇ ਨਿਯੰਤਰਨ ਵਿਚ ਹੁੰਦਾ ਹੈ ਜਾਂ ਸਰਕਾਰ ਦੀ ਅਗਵਾਈ ਵਿੱਚ ਕੰਮ ਕਰਦਾ ਹੈ।
- ਇਸ ਸਿਧਾਂਤ ਵਿਚ ਮੀਡੀਆ ਦੀ ਨਿੱਜੀ (ਪ੍ਰਾਇਵੇਟ) ਮਾਲਕੀ ਦੀ ਆਗਿਆ ਨਹੀਂ ਹੈ, ਜਿਸ ਨਾਲ ਪ੍ਰੈਸ ਬਿਨਾਂ ਕਿਸੇ ਪਾਬੰਦੀ ਦੇ ਆਪਣਾ ਕੰਮ ਕਰਦਾ ਹੈ ਅਤੇ ਇਹ ਬਿਨਾਂ ਕਿਸੇ ਸਰਕਾਰੀ ਨਾਕਾਬੰਦੀ ਦੇ ਲੋਕਾਂ ਦੀ ਸੇਵਾ ਕਰ ਸਕਦਾ ਹੈ।
- ਸੋਵੀਅਤ ਮੀਡੀਆ ਸਿਧਾਂਤ ਵਿਅਕਤੀਆਂ ਉੱਤੇ ਪਾਬੰਦੀ ਦੀ ਬਜਾਇ ਰਾਸ਼ਟਰ ਹਿੱਤ ਦੇ ਅਧਾਰ ਤੇ ਕੁਝ ਪਾਬੰਦੀਆਂ ਦੀ ਆਗਿਆ ਦਿੰਦਾ ਹੈ।
- ਸੋਵੀਅਤ ਮੀਡੀਆ ਸਿਧਾਂਤ ਵਰਗੇ ਕਮਿਊਨਿਸਟ ਸਿਧਾਂਤ ਕਹਿੰਦੇ ਹਨ, ਪੱਤਰਕਾਰ ਜਾਂ ਪ੍ਰੈਸ ਨੂੰ ਸਰਕਾਰ ਦੀ ਅਲੋਚਨਾ ਦੀ ਬਜਾਇ ਸਰਕਾਰ ਜਾਂ ਲੀਡਰਸ਼ਿਪ ਦਾ ਸਹਿਯੋਗ ਕਰਨਾ ਚਾਹੀਦਾ ਹੈ।
- ਇਸ ਸਿਧਾਂਤ ਅਨੁਸਾਰ ਜੇਕਰ ਲੀਡਰਸ਼ਿਪ ਗਲਤ ਹੋਵੇਗੀ ਤਾਂ ਪੂਰੇ ਦੇਸ਼ ਨੂੰ ਬਹੁਤ ਨੁਕਸਾਨ ਹੋਵੇਗਾ।
Leave a Reply