ਉਹੀ ਦੀਪ
ਕੀ ਹੈ ਦੀਪ?
ਪਾਣੀ ਨਾਲ ਗੁੰਨੀ ਮਿੱਟੀ
ਸਿਰਜਣਹਾਰੇ ਦੇ ਕਲਾਤਮਿਕ
ਹਥਾਂ ਤੋਂ ਸਿਰਜਿਆ
ਮਿੱਟੀ ਦਾ ਘੇਰਾ
ਤੇਲ ਰੂਪੀ ਸਾਹ
ਤੇ ਥੋੜੀ ਜਿਹੀ ਹਵਾ
ਬਸ ਥੋੜੀ ਜਿਹੀ
ਹਨੇਰੀ ਜਾਂ ਖ਼ਲਾਅ ਨਹੀਂ
ਰਾਤ ਭਰ ਜਿਹਦੇ ਘਰ ਨੂੰ ਰੌਸ਼ਨ ਕੀਤਾ
ਓਸੇ ਦੀ ਠੋਕਰ ਨਾਲ ਠੀਕਰਾਂ ਬਣ ਗਿਆ
ਕੂੜੇ ਵਾਂਗ ਘਰੋਂ ਬਾਹਰ ਸੁੱਟਿਆ
ਜਿੰਨੀ ਦੇਰ ਬਲਦਾਂ
ਵਾਹ!!! ਵਾਹ!!!
ਨਹੀਂ ਤਾਂ?
ਤੁਸੀ ਦੱਸੋ
ਤੁਸੀ ਦੱਸੋ
ਉਹੀ ਦੀਪ ਹਾਂ ਮੈਂ?
ਚਲੋ ਤਾਂ ਕੀ ਐ!!!
ਮੁੜ ਬਣਾਂਗਾ, ਬਲਾਂਗਾ
ਤੇ ਵੰਡਾਂਗਾ ਰੌਸ਼ਨੀ
-ਦੀਪ ਜਗਦੀਪ
Leave a Reply