ਅੱਜ ਫੇਰ ਮੇਰੀ ਗੋਦੀ ਵਿੱਚ
ਇੱਕ ਨਿੱਕੀ ਜਿੰਦ ਹੈ ਖੇਡ ਰਹੀ
ਇੱਕ ਨਿੱਕੀ ਜਿੰਦ ਕਈ ਸਾਲ ਪਹਿਲਾਂ ਵੀ
ਇਸ ਗੋਦੀ ਵਿੱਚ ਖੇਡੀ ਸੀ
ਯਾਦ ਹੈ ਮੈਨੂੰ
ਮੈਂ ਉਸਨੂੰ
ਕਦੇ ਚੁੰਮਦੀ ਕਦੇ ਥਪਥਪਾਉਂਦੀ
ਉਹ ਰੋਂਦੀ ਤਾਂ ਘੁੱਟ ਸੀਨੇ ਨਾਲ ਲਾਉਂਦੀ
ਬਾਹਾਂ ਦੇ ਪੰਘੂੜੇ ਚ
ਮਸਤੀ ਨਾਲ ਝੁਲਾਂਉਂਦੀ
ਫੇਰ ਏਸ ਦੁਨੀਆ ਤੋਂ ਅਚੇਤ ਉਹ
ਘੂੜੀ ਨੀਂਦੇ ਸੋਂ ਜਾਂਦੀ
ਉਹ ਹੌਲੀ ਹੌਲੀ ਵੱਧਦੀ ਗਈ
ਰਿਵਾਜ਼ ਦੁਨੀਆ ਦੇ ਸਿੱਖਦੀ ਗਈ
ਪਤਾ ਵੀ ਨਾ ਲੱਗਾ ਕਦ ਮੇਰੇ
ਮੋਢੇ ਨਾਲ ਮੋਢਾ ਜੋੜ ਆ ਖੜੀ
ਤੇ ਆਖ਼ਿਰ ਇਕ ਦਿਨ ਮੈਨੂੰ ਰੋਂਦਾ ਛੱਡ
ਉਹ ਘਰ ਬੇਗਾਨੇ ਚਲੀ ਗਈ
ਅੱਜ ਫੇਰ ਉਹ ਆਈ ਹੈ
ਪਰ ਉਹ ਹੁਣ ਮੇਰੀ ਗੋਦੀ ਵਿੱਚ ਨਹੀਂ ਬਹਿੰਦੀ
ਹਾਂ ਮੇਰੀ ਗੋਦੀ ਵਿੱਚ ਬਿਠਾਣ ਲਈ
ਇੱਕ ਨਿੱਕੀ ਜਿੰਦ ਲਿਆਈ ਹੈ
ਬਿਲਕੁਲ ਆਪਣੇ ਵਰਗੀ
ਜਿਵੇਂ ਮੁੜ ਧਰਤੀ ਤੇ ਆਈ ਹੈ
ਅੱਜ ਮੇਰੀ ਗੋਦ ਚ ਖੇਡੇ ਜੋ
ਮੇਰੀ ਧੀ ਦੀ ਜਾਈ ਹੈ
-ਦੀਪ ਜਗਦੀਪ
ਇੱਕ ਨਿੱਕੀ ਜਿੰਦ ਹੈ ਖੇਡ ਰਹੀ
ਇੱਕ ਨਿੱਕੀ ਜਿੰਦ ਕਈ ਸਾਲ ਪਹਿਲਾਂ ਵੀ
ਇਸ ਗੋਦੀ ਵਿੱਚ ਖੇਡੀ ਸੀ
ਯਾਦ ਹੈ ਮੈਨੂੰ
ਮੈਂ ਉਸਨੂੰ
ਕਦੇ ਚੁੰਮਦੀ ਕਦੇ ਥਪਥਪਾਉਂਦੀ
ਉਹ ਰੋਂਦੀ ਤਾਂ ਘੁੱਟ ਸੀਨੇ ਨਾਲ ਲਾਉਂਦੀ
ਬਾਹਾਂ ਦੇ ਪੰਘੂੜੇ ਚ
ਮਸਤੀ ਨਾਲ ਝੁਲਾਂਉਂਦੀ
ਫੇਰ ਏਸ ਦੁਨੀਆ ਤੋਂ ਅਚੇਤ ਉਹ
ਘੂੜੀ ਨੀਂਦੇ ਸੋਂ ਜਾਂਦੀ
ਉਹ ਹੌਲੀ ਹੌਲੀ ਵੱਧਦੀ ਗਈ
ਰਿਵਾਜ਼ ਦੁਨੀਆ ਦੇ ਸਿੱਖਦੀ ਗਈ
ਪਤਾ ਵੀ ਨਾ ਲੱਗਾ ਕਦ ਮੇਰੇ
ਮੋਢੇ ਨਾਲ ਮੋਢਾ ਜੋੜ ਆ ਖੜੀ
ਤੇ ਆਖ਼ਿਰ ਇਕ ਦਿਨ ਮੈਨੂੰ ਰੋਂਦਾ ਛੱਡ
ਉਹ ਘਰ ਬੇਗਾਨੇ ਚਲੀ ਗਈ
ਅੱਜ ਫੇਰ ਉਹ ਆਈ ਹੈ
ਪਰ ਉਹ ਹੁਣ ਮੇਰੀ ਗੋਦੀ ਵਿੱਚ ਨਹੀਂ ਬਹਿੰਦੀ
ਹਾਂ ਮੇਰੀ ਗੋਦੀ ਵਿੱਚ ਬਿਠਾਣ ਲਈ
ਇੱਕ ਨਿੱਕੀ ਜਿੰਦ ਲਿਆਈ ਹੈ
ਬਿਲਕੁਲ ਆਪਣੇ ਵਰਗੀ
ਜਿਵੇਂ ਮੁੜ ਧਰਤੀ ਤੇ ਆਈ ਹੈ
ਅੱਜ ਮੇਰੀ ਗੋਦ ਚ ਖੇਡੇ ਜੋ
ਮੇਰੀ ਧੀ ਦੀ ਜਾਈ ਹੈ
-ਦੀਪ ਜਗਦੀਪ
Leave a Reply